Friday, January 12, 2024

 

                                            ਜਸਵਿੰਦਰ ਸਿੰਘ ਕਾਈਨੌਰ, 98888-42244

                        ਕਵਿਤਾ / ਲੋਹੜੀ ਮੁਬਾਰਕ

ਨਵੇਂ ਸਾਲ ਦੇ ਤਿਉਹਾਰਾਂ ਦੀ,

ਕਰਦੀ ਹੈ ਸ਼ੁਰੂਆਤ ਲੋਹੜੀ

ਬੱਚਿਓ! ਇਕੱਠੇ ਹੋਕੇ ਮੰਗੋ ਲੋਹੜੀ,

ਲੋਹੜੀ--ਬਈ ਲੋਹੜੀ

ਫਿਰ ਮੁੰਡੇ ਦਾ ਦਾਦਾ, ਦੇਊਗਾ ਗੁੜ ਦੀ ਰੋੜੀ

ਕੋਈ ਘਰ ਦੇਊਗਾ, ਖਿੱਲਾਂ ਤੇ ਮੂੰਗਫਲੀ

ਕੋਈ ਘਰ ਦੇਊਗਾ, ਗੱਚਕ ਤੇ ਰਿਓੜੀ

ਫਿਰ ਪਾ ਕੇ ਸਾਂਝ ਭਾਈਚਾਰੇ ਦੀ,

ਇੱਕਠੇ ਹੋ ਕੇ ਬਾਲੋ ਲੋਹੜੀ

ਤਿਲਾਂ ਦਾ ਮੱਥਾ ਟੇਕ-ਕੇ,

ਖਾਓ ਮੂੰਗਫਲੀ ਗੱਚਕ ਤੇ ਰਿਓੜੀ

ਚੁਟਕਲੇ ਤੇ ਗੀਤ ਸੁਣਾਂਦੇ ਜਾਓ

ਲੋਹੜੀ ਤੇ ਖੂਬ ਕਰੋ ਮਨੋਰੰਜਨ

ਵੰਡਦੇ ਜਾਓ ਤੇ ਖਾਂਦੇ ਜਾਓ,

ਮੂੰਗਫਲੀ, ਗੱਚਕ ਤੇ ਰਿਓੜੀ

ਵੱਡਿਆਂ ਨੂੰ ਖੂਬ ਦਿਓ ਸਤਿਕਾਰ,

ਛੋਟਿਆਂ ਨੂੰ ਗੱਲ ਲਾਉਂਦੇ ਜਾਓ

ਖੂਬ ਨੱਚੋ ਤੇ ਖੁਸ਼ੀਆਂ ਮਨਾਓ,

ਖੁਸ਼ੀ-ਖੁਸ਼ੀ ਮਨਾਓ ਲੋਹੜੀ

ਜਸਵਿੰਦਰ ਦੀਆਂ ਅਸੀਸਾਂ ਉਨ੍ਹਾਂ ਦੇ ਨਾਲ,

ਜਿਹੜੇ ਰਲ-ਮਿਲ ਮਨਾਉਣ ਲੋਹੜੀ,

ਇਹ ਕਲਮ ਫਿਰ ਕਹੇ ਤੁਹਾਨੂੰ,

ਲੋਹੜੀ ਮੁਬਾਰਕ, ਮੁਬਾਰਕ ਲੋਹੜੀ

* * * * * * * * * 


1 comment: