ਆਜ਼ਾਦ ਔਰਤ (ਨਾਵਲ)
ਲੇਖਿਕਾ : ਰਾਵੀ ਭੰਗੂ
ਪੰਨੇ : 62,
ਮੁੱਲ : 100
ਪ੍ਰਕਾਸ਼ਕ : ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਟਿਡ, ਮੋਹਾਲੀ
“ਆਜ਼ਾਦ ਔਰਤ” (ਨਾਵਲ) ਤੋਂ ਪਹਿਲਾਂ ਵੀ ਲੇਖਿਕਾ ਰਾਵੀ ਭੰਗੂ ਦੀਆਂ ਪੰਜ ਪੁਸਤਕਾਂ ਛਪ
ਚੁੱਕੀਆਂ ਹਨ। ਸਾਹਿਤ ਦੀਆਂ ਵੰਨਗੀਆਂ ਵਿਚੋਂ ਨਾਵਲ ਇੱਕ ਅਹਿਮ ਵੰਨਗੀ ਹੈ। ਇਸ ਵੰਨਗੀ ਨੂੰ ਲਿਖਣ
ਲਈ ਲੇਖਕਾਂ ਨੂੰ ਬਹੁਤ ਸਾਰੀ ਗਹਿਰੀ ਪ੍ਰਕਿਰਿਆ ਵਿਚੋਂ ਨਿਕਲਣਾ ਪੈਂਦਾ ਹੈ। ਇਸ ਨਾਵਲ ਦੀ
ਨਾਵਲਕਾਰਾ ਨੇ ਵੀ ਅਜਿਹੀ ਪ੍ਰਕਿਰਿਆ ਵਿਚੋਂ ਵਿਚਰਦੇ ਹੋਏ ਔਰਤ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਦਾ
ਵਰਣਨ ਕਰਦੇ ਹੋਏ ਉਨ੍ਹਾਂ ਨਾਲ ਜੂਝਦੇ ਹੋਏ ਅਤੇ ਸਮਾਧਾਨ ਦੀ ਪ੍ਰਾਪਤੀ ਵੱਲ ਲਿਜਾਂਦੇ ਪੇਸ਼ ਕੀਤਾ
ਹੈ।
ਨਾਵਲਕਾਰਾ ਨੇ ਇਸ
ਨਾਵਲ ਦੀ ਮਾਨਵੀ ਕਹਾਣੀ ਨੂੰ 13 ਅਧਿਆਏ ਵਿੱਚ
ਵੰਡਿਆ ਹੈ। ਹਰੇਕ ਅਧਿਆਇ ਨੂੰ ਇੱਕ ਬੱਝਵੇਂ ਰੂਪ ਅਤੇ ਰੌਚਕ ਢੰਗ ਨਾਲ ਪੇਸ਼ ਕੀਤਾ ਹੈ। ਨਾਵਲ’ਚ ਪਾਤਰ ਰਾਜਸਥਾਨੀ
ਅਤੇ ਪੰਜਾਬੀ ਸਭਿਆਚਾਰ ਨਾਲ ਸੰਬੰਧਤ ਹਨ।ਆਜ਼ਾਦ ਧਰਤੀ’ਤੇ ਅਜੇ ਵੀ ਸਮਾਜਿਕ ਜੀਵਨ ਨੂੰ ਕਈ ਤਰਾਂ ਦੀਆਂ ਗੁਲਾਮੀਆਂ ਦਾ ਸਾਹਮਣਾ
ਕਰਨਾ ਪੈ ਰਿਹਾ ਹੈ। ਅੰਮ੍ਰਿਤਾ ਪ੍ਰ੍ਰੀਤਮ ਨੇ ਪੰਜਾਬੀ ਨਾਵਲ ਵਿੱਚ ਔਰਤ ਦੀ ਆਵਾਜ਼ ਉਠਾਉਣ ਵਿਚ
ਪਹਿਲ ਕੀਤੀੇ। ਰਾਵੀ ਭੰਗੂ ਨੇ ਵੀ ਇਸ ਨਾਵਲ ਰਾਹੀਂ ਨਾਰੀ ਚੇਤਨਾ ਨੂੰ ਉਜਾਗਰ ਕੀਤਾ ਹੈ। ਪੂਰੇ
ਨਾਵਲ ਦਾ ਕਥਾਨਕ ਇੱਕ ਅਜਿਹੀ ਲੜਕੀ ਦੇ ਦੁਆਲੇ ਘੁੰਮਦਾ ਹੈ ਜਿਸਦੇ ਵਿਆਹ ਤੋਂ ਕੁਝ ਸਮੇਂ ਪਿਛੋਂ
ਹੀ ਉਸ ਨੂੰ ਆਪਣੇ ਪੇਕਾ ਘਰ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਸਮੇਂ ਦੇ ਉਨ੍ਹਾਂ ਮੁਸ਼ਕਿਲ ਹਾਲਾਤ
ਵਿੱਚ ਲੜਕੀ ਅਤੇ ਉਸ ਦੇ ਪੇਕਾ ਘਰ ਦੇ ਮੈਂਬਰਾਂ ਲਈ ਸਮਾਂ ਲੰਘਾਉਣਾ ਬਹੁਤ ਹੀ ਔਖਾ ਹੁੰਦਾ ਹੈ।
ਤਲਾਕ ਵਰਗੀ ਉਸ ਤੋੜ—ਵਿਛੋੜੇ ਦੀ ਸਥਿਤੀ
ਨੇ ਉਸ ਊਸ਼ਾ ਕਿਰਨ ਨਾਂ ਦੀ ਲੜਕੀ ਨੂੰ ਵੀ ਝੰਜੋੜਕੇ ਰੱਖ ਦਿੱਤਾ ਸੀ। ਉਸ ਨੂੰ ਮਹਿਸੂਸ ਹੋ ਰਿਹਾ
ਸੀ ਕਿ ਸਾਰੇ ਸਮਾਜੀ ਰਿਸ਼ਤੇ ਬੇਕਾਰ ਹਨ। ਅਤੇ ਜਿੰਦਗੀ ਦੀਆਂ ਸਾਰੀਆਂ ਇਛਾਵਾਂ ਖਤਮ ਹੋ ਚੁੱਕੀਆਂ
ਹਨ। ਜੀਵਨ ਬੋਝਲ ਲੱਗਦਾ ਸੀ। ਅਜਿਹੇ ਹਾਲਾਤਾਂ ਵਿਚ ਖੁਦਕਸ਼ੀ ਵਰਗੇ ਨਾਕਾਰਤਮਕ ਖਿਆਲ ਵੀ ਜਨਮ
ਲੈਂਦੇ ਹਨ। ਲੇਕਿਨ ਅਜਿਹੇ ਹਾਲਤ ਦੇ ਬਾਵਜੂਦ ਊਸ਼ਾ ਕਿਰਨ ਨੇ ਹੌਸਲਾ ਰੱਖਿਆ। ਕੁੱਝ ਉਸਾਰੂ ਸੋਚ
ਰੱਖਣ ਵਾਲੇ ਮਾਨਵੀ ਕਦਰਾਂ—ਕੀਮਤਾਂ ਦੀ ਸੋਚ’ਤੇ ਪਹਿਰਾ ਦੇਣ
ਵਾਲੇ ਸਮਾਜਿਕ ਪ੍ਰਾਣੀਆਂ ਦੀ ਨੇਕ ਸਲਾਹ ਨੂੰ ਅਪਣਾਉਂਦਿਆਂ ਉਸਨੇ ਅਧੂਰੀ ਪੜ੍ਹਾਈ ਨੂੰ ਪੂਰਾ ਕਰਨਾ
ਸ਼ੂਰੁ ਕੀਤਾ। ਸਮਾਂ ਲੰਘਣ ਦੇ ਨਾਲ ਉਸ ਨੇ ਸੋਚਿਆ ਕਿ ਘੜੀਆਂ, ਪਲ, ਰੁੱਤਾਂ ਅਤੇ ਸਮਾਜ ਸਭ ਬਦਲਦੇ ਹਨ। ਇਸੇ ਤਰਾਂ ਉਸ ਨੇ ਵੀ ਹਰ ਕਦਮ
ਚੱਲਣਾ ਹੈ। ਚੱਲਣ ਦੇ ਨਾਲ ਹੀ ਪੈਂਡਾ ਸੁਖਾਲਾ ਲੰਘਦਾ ਹੈ। ਉਸ ਨੇ ਆਪਣੀ ਪੜ੍ਹਾਈ ਦੇ ਨਾਲ—ਨਾਲ ਕੁੱਝ ਉਸਾਰੂ
ਅਤੇ ਧਾਰਮਿਕ ਪ੍ਰਾਣੀਆਂ ਨਾਲ ਜੁੜਣਾ ਸ਼ੂਰੁ ਕੀਤਾ। ਜਿਸਦੇ ਫਲਸਰੂਪ ਉਸ ਨੂੰ ਸਥਿਤੀ ਨੂੰ ਸਮਝਣ ਅਤੇ
ਨਜਿੱਠਣ ਲਈ ਪ੍ਰੇਰਨਾ ਮਿਲਦੀ ਗਈ।
ਵਿਆਹੁਤਾ ਜਿੰਦਗੀ
ਦੇ ਪਿਛੋਕੜ’ਚ ਝਾਕਦਿਆਂ ਉਸਨੇ
ਸੋਚਿਆ ਕਿ ਐਂਵੇਂ ਛੋਟੇ—ਛੋਟੇ ਕਾਰਨਾਂ ਕਰਕੇ
ਉਸ ਦੇ ਪਤੀ ਨਾਲ ਵੱਡੀਆਂ—ਵੱਡੀਆਂ ਦਰਾੜਾਂ ਪੈ
ਗਈਆਂ ਸਨ।ਉਨ੍ਹਾਂ ਦਰਾੜਾਂ ਨੂੰ ਵੱਡੀਆਂ ਕਰਨ ਵਿਚ ਉਸਦੀ ਸੱਸ—ਸਹੁਰੇ ਦਾ ਵਧੇਰੇ ਰੋਲ ਰਿਹਾ ਸੀ।ਉਸਦਾ ਪਤੀ ਭਾਵੇਂ
ਆਪਣਿਆਂ ਮਾਪਿਆਂ ਨੂੰ ਸਮਝਾਉਣ ਵਿਚ ਸਫਲ ਨਾ ਹੋਇਆ। ਲੇਕਿਨ ਉਨ੍ਹਾਂ ਦੇ ਤੌਰ—ਤਰੀਕਿਆਂ ਤੋਂ ਤੰਗ
ਹੋ ਕੇ ਬਾਅਦ’ਚ ਉਹ ਉਨ੍ਹਾਂ ਤੋਂ
ਵੀ ਅਲੱਗ ਰਹਿਣ ਲੱਗ ਪਿਆ ਸੀ।
ਇਸ ਨਾਵਲ ਦਾ ਧਰਾਤਲ
ਸਥਾਨ ਰਾਜਸਥਾਨ ਹੈ। ਜਿਥੇ ਕਿ ਮਸ਼ਹੂਰ ਹੋਈ ਭਗਤ ਮੀਰਾ ਬਾਈ ਦਾ ਮੰਦਿਰ ਹੈ। ਜੀਵਨ ਦੀ ਸਥਿਤੀ ਨੂੰ
ਬਦਲਣ ਲਈ ਸਮਾਂ ਆਪਣਾ ਰੰਗ ਦਿਖਾਉਂਦਾ ਹੈ। ਊਸ਼ਾ ਕਿਰਨ ਦੇ ਕੰਨਾਂ ਵਿਚ ਮੀਰਾ ਬਾਈ ਬਾਰੇ ਛਿੜਿਆ
ਪ੍ਰਸੰਗ ਸ਼ਬਦ ਬਾਰ—ਬਾਰ ਗੂੰਜ ਰਿਹਾ ਸੀ
ਕਿ ‘ਮੀਰਾ ਇੱਕ ਆਜ਼ਾਦ
ਔਰਤ ਸੀ’। ਉਸ ਇੱਕ ਵਾਕ ਨੇ ਉਸ
ਦੇ ਅੰਦਰ ਜਿਵੇਂ ਇੱਕ ਤਰਥੱਲੀ ਮਚਾ ਦਿੱਤੀ ਸੀ ਕਿ ਉਹ ਸੈਂਕੜੇ ਸਾਲ ਦੇ ਪਹਿਲੇ ਜ਼ਮਾਨੇ ਵਿਚ ਵੀ
ਇੱਕ ਆਜ਼ਾਦ ਔਰਤ ਸੀੇ। ਊਸ਼ਾ ਵੀ ਉਸੇ ਤਰਾਂ ਦਾ ਆਜ਼ਾਦਾਨਾ ਫੈਸਲਾ ਲੈਕੇ ਆਪਣੇ ਪਤੀ—ਪ੍ਰਮੇਸ਼ਰ ਦੇ ਮਿਲਾਪ
ਲਈ ਬਿਨ ਬਿਤਾਏ ਘਰੋਂ ਚੱਲ ਚੁੱਕੀ ਸੀ। ਆਪਣੇ ਪਿਤਾ ਲਈ ਲਿਖੇ ਖੱਤ’ਚ ਉਸ ਨੇ ਲਿਖਿਆ ਸੀ
ਕਿ ਉਸਦਾ ਜਾਣਾ ਜਰੂਰੀ ਹੈ। ਸਮੇਂ—ਸਮੇਂ’ਤੇ ਸੂਚਿਤ ਕਰਾਂਗੀ।ਉਹ ਵੀ ਇਸ ਕਲਯੁੱਗ’ਚ ਉਸ (ਪਤੀ) ਦੇ
ਨਾਲ ਮਿਲਾਪ ਕਰਕੇ ਆਪਣੇ ਧਰਮ ਯੁੱਗ’ਚ ਸਫਲਤਾ ਹਾਸਿਲ ਕਰਨ ਦੀ ਕੋਸ਼ਿਸ਼ ਕਰੇਗੀ।
ਰਾਵੀ ਭੰਗੂ ਦਾ
ਲਿਖਿਆ ਨਾਵਲ ‘ਆਜ਼ਾਦ ਔਰਤ’ ਪੜ੍ਹਨ ਨੂੰ ਬਹੁਤ
ਹੀ ਦਿਲਚਸਪ ਹੈ। ਜਿਸਦਾ ਪੰਜਾਬੀ ਸਾਹਿਤ ਜਗਤ’ਚ ਭਰਪੂਰ ਸੁਆਗਤ ਹੈੇ।ਨਾਵਲਕਾਰਾ ਵੀ ਵਧਾਈ ਦੀ ਪਾਤਰ ਹੈ।
*ਜਸਵਿੰਦਰ ਸਿੰਘ ‘ਕਾਈਨੌਰ*
No comments:
Post a Comment