Wednesday, June 27, 2018

Introduction of a poetry book of Poet Sukhwinder Singh Sidhu


ਲੇਖਕ ਸੁਖਵਿੰਦਰ ਸਿੰਘ ਸਿੱਧੂ ਦੀ ਪੁਸਤਕ ਪੁਕਾਰਕਾਵਿਸੰਗ੍ਰਹਿ ਨਾਲ ਜਾਣਪਛਾਣ
        ਪੁਆਧੀ ਇਲਾਕੇ ਦੇ ਜਿਲਾ ਮੋਹਾਲੀ ਦੇ ਪਿੰਡ ਰਕੌਲੀ ਦਾ ਵਸਨੀਕ ਹੁਣ ਚੰਡੀਗੜ੍ਹ ਦਾ ਵਸਨੀਕ ਸੁਖਵਿੰਦਰ ਸਿੰਘ ਸਿੱਧੂ ਕਈ ਸਾਲਾਂ ਤੋਂ ਲੇਖਣੀ ਨਾਲ ਜੁੜਿਆ ਹੋਇਆ ਹੈ। ਉਸਦੀ ਪਹਿਲੀ ਕਾਵਿਪੁਸਤਕ ਪੁਕਾਰਪ੍ਰਕਾਸ਼ਿਤ ਹੋਈ ਹੈ। ਆਓ, ਸਿੱਧੂ ਦੀ ਇਸ ਪੁਸਤਕ ਨਾਲ ਤੁਹਾਡੀ ਜਾਣਪਛਾਣ ਕਰਾਉੱਦਾ ਹਾਂ। 72 ਪੰਨਿਆਂ ਦੀ ਇਸ ਪੁਸਤਕ ਚ ਉਸ ਦੀਆਂ 30 ਕਵਿਤਾਵਾਂ ਹਨ।
        ਪਾਠਕਾਂ ਨੂੰ ਦੱਸਣਾ ਚਾਹਾਂਗਾ ਕਿ ਸਾਹਿਤ ਦੇ ਕਾਵਿਖੇਤਰ ਤੇ ਲਿਖਣਾ ਅਤੇ ਫਿਰ ਕਾਵਿਸੰਗ੍ਰਿਹ ਛਪਵਾਉਣਾ ਕੋਈ ਆਸਾਨ ਕਾਰਜ ਨਹੀਂ। ਇਸ ਕਠਿਨ ਕਾਰਜ ਨੂੰ ਜੇਕਰ ਘਰ ਫੂਕ ਤਮਾਸ਼ਾ ਦੇਖਕਹਿ ਲਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਖੈਰ, ਪੰਜਾਬੀ ਲੇਖਕਾਂ ਦੀ ਸੱਚੀ ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਕੀਤੇ ਅਜਿਹੇ ਕਾਰਜ ਨੂੰ ਆਪਣੀ ਮਾਂ ਬੋਲੀ ਦੀ ਨਿਸ਼ਕਾਮ ਸੇਵਾ ਵਾਲਾ ਕਾਰਜ ਕਹਿੰਦਿਆਂ ਸਲਾਹੁਣਯੋਗ ਕਾਰਜ ਕਿਹਾ ਜਾ ਸਕਦਾ ਹੈ। ਕਿਉਂਕਿ ਉਹ ਲੋਕਾਈ ਨੂੰ ਜਾਗਰੂਕ ਕਰਦਾ ਹੋਇਆ ਉਸਾਰੂ ਸੇਧ ਦੇਣ ਦਾ ਉਪਰਾਲਾ ਕਰਦਾ ਹੈ।ਕੁੱਝ ਅਜਿਹੀ ਸੋਚ ਨੂੰ ਪ੍ਰਣਾਏ ਸਿੱਧੂ ਨੇ ਵੀ ਇਹ ਕਾਵਿਸੰਗ੍ਰਹਿ ਪਾਠਕਾ ਦੀ ਝੋਲੀ ਚ ਪਾਕੇ ਇੱਕ ਅਜਿਹਾ ਹੀ ਨਿਸ਼ਕਾਮ ਸੇਵਾ ਦਾ ਕਾਰਜ ਕੀਤਾ ਹੈ। ਸਿੱਧੂ ਦੀਆਂ ਕਵਿਤਾਵਾਂ ਪੜ੍ਹਨ ਉਪਰੰਤ ਪਾਠਕ ਦੇ ਮਨ ਅੰਦਰੋਂ ਇਹੋ ਅਵਾਜ਼ ਨਿਕਲਦੀ ਹੈ ਕਿ ਉਸ ਦੀਆਂ ਕਵਿਤਾਵਾਂ ਧੁਰੋਂ ਅੰਦਰੋਂ ਨਿਕਲਦੀਆਂ ਜਾਪਦੀਆਂ ਹਨ। ਕਵਿਤਾਵਾਂ ਚ ਬਨਾਉਟੀ ਰੰਗਤ ਨਹੀਂ ਝਲਕਦੀ। ਸਮਾਜ ਦੇ ਚੌਗਿਰਦੇ ਚ ਇਸ ਸ਼ਾਇਰ ਨੇ ਜੋ ਕੁੱਝ ਮਹਿਸੂਸ ਕੀਤਾ ਜਾਂ ਹੰਢਾਇਆ ਹੈ। ਉਸੇ ਨੂੰ ਉਸ ਨੇ ਕਾਵਿ ਲਹਿਜੇ ਚ ਪੇਸ਼ ਕੀਤਾ ਹੈ। ਕਵਿਤਾਵਾਂ ਦਾ ਪਾਠ ਕਰਦਿਆਂ ਪਾਠਕ ਨੂੰ ਲੱਗਦਾ ਹੈ ਕਿ ਸ਼ਾਇਰ ਨੇ ਜਿਵੇਂ ਉਸੇ ਦੀ ਜਿੰਦਗੀ ਦੇ ਅਤੀਤ ਪਲਾਂ ਨੂੰ ਉੁਸ ਦੇ ਹੀ ਸਾਹਮਣੇ ਰੱਖ ਦਿੱਤਾ ਹੋਵੇ।ਕਵਿਤਾ ਮੇਰਾ ਪਿੰਡਰਾਹੀਂ ਸ਼ਾਇਰ ਨੇ ਆਧੁਨਿਕ ਯੁੱਗ ਚ ਮਿਲੇ ਨਵੇਂ ਯੰਤਰਾਂ ਦੁਆਰਾ ਪੈਂਦੇ ਮਾੜ੍ਹੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ 
ਪਹਿਲਾਂ ਪੱਟੇ ਟੈਲੀਵਿਜ਼ਨ ਨੇ, ਹੁਣ ਮੋਬਾਇਲ ਪਿੱਛੇ ਗਏ ਲੱਗ,
ਰਹਿੰਦੀਖੁੰਹਦੀ ਕਸਰ ਨੂੰ, ਯਾਰੋ ਇੰਟਰਨੈੱਟ ਗਿਐ ਕੱਢ।
ਦੂਜੀ ਕਵਿਤਾ ਅਣਜੰਮੀ ਧੀ ਦੀ ਪੁਕਾਰਰਾਹੀਂ ਧੀ ਇਸ ਯੁੱਗ ਚ ਆਪਣੀ ਆਮਦ ਬਾਰੇ ਆਪਣੀ ਮਾਂ ਨੂੰ ਕੁੱਝ ਸਵਾਲ ਇਉਂ ਕਰਦੀ ਹੈ 
ਪੁੱਤ ਜੰਮਦਿਆਂ ਵੇਹੜੇ, ਆ ਜਾਂਦਾ ਖੇੜਾ ਨੀਂ,
ਧੀਆਂ ਨੇ ਕਸੂਰ ਦੱਸ, ਕਰ ਦਿੱਤਾ ਕਿਹੜਾ ਨੀਂ,
ਤੂੰ ਵੀ ਧੀ ਕਿਸੇ ਦੀ, ਹੈ ਕੋਈ ਤੇਰੀ ਵਾ ਮਾਂ,
ਕਾਹਤੋਂ ਜੱਗ ਨੂੰ ਰਹੀ ਨਾ, ਲੋੜ ਮੇਰੀ ਨੀ ਮਾਂ।
ਗੱਲਾਂਦੇ ਵਿਸ਼ੇ ਉਤੇ ਇਸ ਸ਼ਾਇਰ ਦੁਆਰਾ ਰਚਿਤ ਇੱਕ ਕਵਿਤਾ ਗੱਲਾਂਵਧੀਆ ਹੈ।ਉਸ ਦੀਆਂ ਕੁੱਝ ਲਾਇਨਾਂ ਦਾ ਇਥੇ ਜ਼ਿਕਰ ਕਰਨਾ ਚਾਹਾਂਗਾ
ਗੱਲਾਂ ਸੁਣਨ ਦੇ ਵੇਲੇ ਯਾਰੋ, ਲਾਹਾ ਲਈਏ ਗੱਲਾਂ ਦਾ,
ਗੱਲ ਗੱਲ ਤੇ ਟੋਕ ਕੇ ਅਂੈਵੇਂ, ਸੁਆਦ ਨੀ ਆਉਂਦਾ ਗੱਲਾਂ ਦਾ।
ਨਸ਼ਿਆਂਚ ਗਲਤਾਨ ਹੋ ਰਹੀ ਪੰਜਾਬ ਦੀ ਨੌਜਵਾਨੀ ਬਾਰੇ ਬਣਾਈ ਬਹੁ਼਼਼ਤ ਹੀ ਵਧੀਆ ਗੀਤਨੁਮਾ ਕਵਿਤਾ ਨਸ਼ਿਆਂ ਦੇ ਵੱਲ ਕਦੇ ਜਾਇਓ ਨਾਦੀਆਂ ਪਹਿਲੀਆਂ ਲਾਇਨਾਂ ਪਾਠਕਾਂ ਸਾਹਮਣੇ ਪੇਸ਼ ਜ਼ਿਕਰ ਕਰ ਰਿਹਾ ਹਾਂ
ਗੱਲ ਸੁਣੋ ਤੁਸੀਂ ਮੇਰੇ ਸੱਜਣੋ, ਨਸ਼ਿਆਂ ਦੇ ਵੱਲ ਕਦੇ ਜਾਇਓ ਨਾ,
ਫੁੱਲਾਂ ਨਾਲੋਂ ਸੋਹਣੀ ਇਸ ਜਿੰਦ ਨੂੰ, ਭੁੰਲਕੇ ਅਵੱਲਾ ਰੋਗ ਲਾਇਓ ਨਾ।
ਇਸ ਕਾਵਿਸੰਗ੍ਰਿਹ ਚੋਂ ਮੇਰੀ ਮਨ ਨੂੰ ਟੁੰਬਣ ਵਾਲੀ ਕਵਿਤਾ ਮੇਰੀ ਕਵਿਤਾਹੈ। ਪੜ੍ਹਨ ਉਪਰੰਤ ਆਪ ਸਭਨਾਂ ਦੇ ਮਨ ਨੂੰ ਵੀ ਜਰੂਰ ਟੁੰਬੇਗੀ। ਆਓ, ਫਿਰ ਉਸ ਦਾ ਪਾਠ ਕਰਦੇ ਹਾਂ
ਮੇਰੀ ਕਵਿਤਾ ਵਿੱਚ ਦਰਦ ਹੈ
ਕਿਸੇ ਖੂਨੀ ਦਰਿੰਦਿਆਂ ਵੱਲੋਂ ਬੇਪਤ ਹੋਈ ਮੁਟਿਆਰ ਲਈ
ਵਿਗੜ ਰਹੇ ਪੰਜਾਬੀ ਸਭਿਆਚਾਰ ਲਈ
ਮੇਰੀ ਕਵਿਤਾ ਵਿਚ ਚੀਸ ਹੈ
ਨਸ਼ਿਆਂ ਚ ਗਲਤਾਨ ਹੋਏ ਪੰਜਾਬ ਲਈ
ਕਿਸੇ ਭੁੱਖ ਨਾਲ ਕੁਰਲਾ ਰਹੇ ਗਰੀਬ ਪਰਿਵਾਰ ਲਈ
ਮੇਰੀ ਕਵਿਤਾ ਵਿੱਚ ਚਿੰਤਾ ਹੈ ਰੁਜ਼ਗਾਰ ਦੀ
ਸੜਕਾਂ ਤੇ ਰੁਲ ਰਹੇ ਬੇਰੁਜ਼ਗਾਰ ਦੀ
ਕਰਜ਼ ਚ ਨੱਕ ਤੱਕ ਡੁੱਬੇ ਪੰਜਾਬ ਦੀ।
ਇਸ ਸੰਗ੍ਰਿਹ ਚ ਤਿੰਨ ਕਵਿਤਾਵਾਂ ਦੇ ਸਿਰਲੇਖ ਪੁਕਾਰਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਸ ਲਈ ਸ਼ਾਇਰ ਵਲੋਂ ਪੁਸਤਕ ਦਾ ਰੱਖਿਆ ਸਿਰਲੇਖ ਪੁਕਾਰਵੀ ਢੁੱਕਵਾਂ ਹੈ।ਪੁਸਤਕ ਚ ਕੁੱਝ ਸਾਹਿਤਕਾਰਾਂ (ਸ਼ਾਮ ਸਿੰਘ, ਰਾਬਿੰਦਰ ਰੱਬੀ, ਮਨਜੀਤ ਸਿੰਘ, ਸੁਸੀਲ ਦੁਸਾਂਝ, ਬਲਵਿੰਦਰ ਸਿੰਘ ਉੱਤਮ ਅਤੇ ਮੇਜਰ ਸਿੰਘ ਨਾਗਰਾ, ਟੋਰਾਂਟੋ (ਕਨੇਡਾ) ਵਲੋਂ ਲਿਖੇ ਕੁੱਝ ਪੰਨੇ ਇਸ ਕਾਵਿਸੰਗ੍ਰਿਹ ਦੀ ਪੇਸ਼ਕਾਰੀ ਦੀ ਸ਼ੋਭਾ ਨੂੰ ਵਧਾਉਂਦੇ ਹਨ। ਪੁਸਤਕ ਦੇ ਇਸ ਪ੍ਰਕਾਸ਼ਨ ਉਪਰਾਲੇ ਲਈ ਸ਼ਾਇਰ ਸੁਖਵਿੰਦਰ ਸਿੰਘ ਸਿੱਧੂ ਵਧਾਈ ਦਾ ਹੱਕਦਾਰ ਹੈ।ਜਿਸਨੇ ਆਪਣੀ ਰੋਜ਼ਮਰ੍ਹਾ ਦੀ ਜਿੰਦਗੀਚੋਂ ਕੀਮਤੀ ਸਮਾਂ ਕੱਢਕੇ ਅਤੇ ਆਪਣੇ ਪੱਲਿਓਂ ਖਰਚਾ ਕਰਕੇ ਪੰਜਾਬੀ ਸਾਹਿਤ ਜਗਤ ਦੀ ਨਿਸ਼ਕਾਮ ਸੇਵਾ ਕੀਤੀ ਹੈ
ਇਸ ਕਾਵਿਸੰਗ੍ਰਹਿ ਦੀ ਪ੍ਰਕਾਸ਼ਨਾ ਦੇ ਹੌਸਲਾ ਅਫਜ਼ਾਈ ਲਈ ਸ਼ਾਇਰ ਨੂੰ ਮੁਬਾਰਕਵਾਦ।ਪੰਜਾਬੀ ਸਾਹਿਤ ਦੇ ਭੰਡਾਰ ਚ ਵਾਧਾ ਪਾਉਂਦੇ ਇਸ ਕਾਵਿਸੰਗ੍ਰਹਿ ਦਾ ਸਵਾਗਤ ਹੈ।
ਜਸਵਿੰਦਰ ਸਿੰਘ ਕਾਈਨੌਰ’, ਚੰਡੀਗੜ੍ਹ
ਮਿਤੀ 27.06.2018
— — — — — — — — — — —— — — — —— — — — — — — —  — — — —

No comments:

Post a Comment