SAHITIK NEWS LETTER
ਸਾਹਿਤਕ ਸੱਥ ਖਰੜ ਦੀ ਪਲੇਠੀ ਸਾਂਝੀ ਕਾਵਿ ਪੁਸਤਕ
"ਆਪੋ ਆਪਣੀ ਪਰਵਾਜ਼" ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ ਗਿਆ।
ਪੁਸਤਕ ਰਿਲੀਜ਼ ਮੌਕੇ ਦੀ ਫੋਟੋ
ਦਸੰਬਰ
2023 ਦੇ
ਤੀਜੇ ਐਤਵਾਰ ਨੂੰ ਸਾਹਿਤਕ ਸੱਥ ਖਰੜ ਵੱਲੋ ਸੱਥ ਦੀ ਪਲੇਠੀ ਸਾਂਝੀ ਕਾਵਿ ਪੁਸਤਕ “ਆਪੋ ਆਪਣੀ ਪਰਵਾਜ਼” ਨੂੰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ
ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ
ਮੁੱਖ ਮਹਿਮਾਨ ਡਾ.
ਦਵਿੰਦਰ ਸਿੰਘ ਬੋਹਾ, ਜ਼ਿਲਾ ਭਾਸ਼ਾ ਅਫਸਰ, ਐਸ.ਏ.ਐਸ ਨਗਰ ਸਨ ਅਤੇ ਪ੍ਰਧਾਨਗੀ ਮੰਡਲ ਵਿੱਚ ਰਾਬਿੰਦਰ ਸਿੰਘ ਰੱਬੀ
ਸਰਬਾਂਗੀ ਲੇਖ਼ਕ ਅਤੇ ਭਜਨ ਸਿੰਘ ਸ਼ੇਰਗਿੱਲ, ਸਾਬਕਾ ਮੈਂਬਰ, ਸ੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਸਾਹਿਬ ਸੁਸ਼ੋਭਿਤ ਹੋਏ। ਇਸ ਤੋਂ ਉਪਰੰਤ ਸਾਹਿਤਕਾਰ
ਸਤਬੀਰ ਕੌਰ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵਿਤਾ ਪੇਸ਼
ਕੀਤੀ ਗਈ। ਫਿਰ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ
ਵੱਲੋਂ ਪੁਸਤਕ “ਆਪੋ
ਆਪਣੀ ਪਰਵਾਜ਼”
ਸਾਂਝਾ ਕਾਵਿ ਸੰਗ੍ਰਹਿ ਰਿਲੀਜ਼ ਕੀਤੀ ਗਈ। ਪੁਸਤਕ ਬਾਰੇ ਸਾਹਿਤਕਾਰ ਸਤਬੀਰ ਕੌਰ ਨੇ
ਪਰਚਾ ਪੜ੍ਹਦਿਆਂ ਕਿਹਾ ਕਿ ਇਸ ਪੁਸਤਕ ਵਿੱਚ 28
ਲੇਖਕਾਂ ਦੀਆਂ ਰਚਨਾਵਾਂ ਹਨ ਅਤੇ ਉਹ ਸਾਰੀਆਂ ਹੀ
ਰਚਨਾਵਾਂ ਵਧੀਆ ਅਤੇ ਸਲਾਹੁਣ ਯੋਗ ਹਨ। ਮੁੱਖ ਮਹਿਮਾਨ
ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸੱਥ
ਵੱਲੋ ਕੀਤੇ ਗਏ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆ
ਕਿਹਾ ਕਿ ਵਧੀਆ ਲਿਖਣ ਲਈ ਲੇਖਕਾਂ ਨੂੰ ਵੱਧ ਤੋਂ ਵੱਧ ਚੰਗਾ ਸਾਹਿਤ ਪੜ੍ਹਣ ਅਤੇ ਕਵਿਤਾ, ਗੀਤ
, ਗ਼ਜ਼ਲ
ਲਿਖਣ ਦੀ ਤਕਨੀਕ ਸਿੱਖਣ ਲਈ ਕਈ ਸੁਝਾਅ ਦਿੱਤੇ ਗਏ। ਸੱਥ ਵੱਲੋਂ ਪੁਸਤਕ ਛਪਵਾਉਣਾ ਸੱਥ ਦੀ ਵੱਡੀ
ਪ੍ਰਾਪਤੀ ਹੈ। ਅਜਿਹੀਆਂ ਪੁਸਤਕਾਂ ਛਪਵਾਉਣਾ ਅੱਜ ਸਮੇਂ ਦੀ ਲੋੜ ਹੈ ਅਤੇ ਪੰਜਾਬ ਦੀਆਂ ਹੋਰ
ਸਭਾਵਾਂ ਨੂੰ ਵੀ ਇਸਤਰਾਂ ਸਾਂਝੀਆਂ ਪੁਸਤਕਾਂ ਛਪਵਾਉਣੀਆਂ ਚਾਹੀਦੀਆਂ ਹਨ। ਸਾਹਿਤਕਾਰ
ਰਾਬਿੰਦਰ ਸਿੰਘ ਰੱਬੀ ਨੇ ਪ੍ਰਧਾਨਗੀ ਭਾਸ਼ਣ ਵਿੱਚ ਸੱਥ ਅਤੇ ਪੁਸਤਕ ਵਿੱਚ ਛਪਣ ਵਾਲੇ ਲੇਖਕਾਂ ਨੂੰ
ਮੁਬਾਰਕਬਾਦ ਦਿੱਤੀ। ਲੇਖਣੀ ਬਾਰੇ ਸੁਝਾਅ ਦਿੰਦਿਆਂ ਕਿਹਾ ਕਿ ਲੇਖਕ ਜਿਸ ਵਿਧਾ ਵਿੱਚ ਵਧੀਆ ਲਿਖ
ਸਕਦਾ ਹੈ ਤਾਂ ਉਸਨੂੰ ਉਸੇ ਵਿਧਾ ਵਿਚ ਲਿਖਣਾ ਚਾਹੀਦਾ ਹੈ ਅਤੇ ਸ਼ਬਦ ਜੋੜਾਂ
ਦਾ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਸੱਥ ਦੇ ਸਰਪ੍ਰਸਤ ਡਾ. ਹਰਨੇਕ ਸਿੰਘ ਕਲੇਰ ਨੇ ਵੀ ਪੁਸਤਕ
ਅਤੇ ਸਾਹਿਤ ਬਾਰੇ ਆਪਣੇ ਵਿਚਾਰ ਰੱਖੇ। ਪ੍ਰਧਾਨਗੀ
ਮੰਡਲ ਵਿੱਚ ਬੈਠੇ ਭਜਨ ਸਿੰਘ ਸ਼ੇਰਗਿੱਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਸਤਰਾਂ ਦੀਆਂ
ਸਾਹਿਤ ਸਭਾਵਾਂ ਸਮਾਜ ਦੇ ਭਲੇ ਲਈ ਵਧੀਆਂ ਕੰਮ ਕਰ ਰਹੀਆਂ ਹਨ। ਇਕੱਠੇ ਹੋਏ ਕਿਤਾਬ ਪ੍ਰਕਾਸ਼ਿਤ ਕਰਾਉਣੀ ਇੱਕ ਪ੍ਰੇਮ ਭਾਵਨਾ ਅਤੇ ਮਾਂ
ਬੋਲੀ ਪੰਜਾਬੀ ਨੂੰ ਸਮ੍ਰਪਿਤ ਹੈ।
ਇਸ
ਉਪਰੰਤ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਲਾਲੀ ਕਰਤਾਰਪੁਰੀ, ਸੋਢੀ
ਸੱਤੋਵਾਲੀ (ਭੋਗਪੁਰ), ਹਰਜਿੰਦਰ ਸਿੰਘ ਸਾਈਂ ਸੁਕੇਤੜੀ, ਤਰਸੇਮ
ਸਿੰਘ ਕਾਲੇਵਾਲ, ਗੁਰਸ਼ਰਨ ਸਿੰਘ ਕਾਕਾ, ਖੁਸ਼ੀ
ਰਾਮ ਨਿਮਾਣਾ, ਪਿਆਰਾ
ਸਿੰਘ ਰਾਹੀ , ਡਾ. ਸੁਦਾਗਰ ਸਿੰਘ ਪਾਲ, ਸੁਮਿਤਰ
ਸਿੰਘ ਦੋਸਤ, ਰਾਜਵਿੰਦਰ ਸਿੰਘ ਗੱਡੂ, ਸੁਰਜੀਤ
ਸੁਮਨ,
ਧਿਆਨ ਸਿੰਘ ਕਾਹਲੋਂ, ਇੰਦਰਜੀਤ
ਕੌਰ ਵਡਾਲਾ, ਅਮਰਜੀਤ ਕੌਰ ਮੋਰਿਡਾ, ਡਾ. ਮਨਜੀਤ ਸਿੰਘ ਮਝੈਲ, ਹਾਕਮ
ਸਿੰਘ ਨੱਤਿਆਂ, ਭੁਪਿੰਦਰ ਸਿੰਘ ਭਾਗੋਮਾਜਰਾ, ਹਿੱਤ
ਅਭਿਲਾਸ਼ੀ ਹਿੱਤ, ਸੁਰਿੰਦਰ ਕੌਰ ਬਾੜਾ, ਜਸਪਾਲ
ਦੇਸੂਵੀ,
ਲਾਲ ਮਿਸਤਰੀ, ਹਰਮਿੰਦਰ ਸੁੰਮੀ, ਜਪਜੀ
ਕੌਰ,
ਮਿਸ ਮੁਸਕਾਨ ਆਦਿ ਸਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਸਮਾਗਮ ਵਿੱਚ ਨਵਾਂ
ਰੰਗ ਬੰਨ੍ਹਿਆ।
ਇਸ
ਸਮਾਗਮ ਵਿੱਚ ਬਹੁਤ ਸਾਰੇ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਤੋਂ ਇਲਾਵਾ ਅਵਤਾਰ ਸਿੰਘ ਗਿੱਲ,ਸਾਬਕਾ
ਪ੍ਰਿੰਸੀਪਲ, ਜੋਰਾ ਸਿੰਘ ਭੁੱਲਰ, ਚੱਪੜ ਚਿੜੀ, ਡਾ. ਹਰਮਿੰਦਰ ਸਿੰਘ, ਸੰਸਥਾਪਕ, ਜੋਤੀ
ਸਰੂਪ ਕੰਨਿਆ ਆਸ਼ਰਮ ਖਰੜ, ਮੇਵਾ ਸਿੰਘ ਖਰੜ, ਇੰਦਰਜੀਤ
ਪ੍ਰੇਮੀ ਖਰੜ, ਸਰੂਪ ਸਿੰਘ ਸਿਆਲਵੀ, ਸਪਨਾ
ਦੇਵੀ,
ਸੁਰਿੰਦਰ ਕੌਰ, ਗੁਰਜਿੰਦਰ
ਸਿੰਘ,
ਗਗਨਦੀਪ ਕੌਰ, ਬੰਤ ਸਿੰਘ
ਦੀਪ,
ਜਗਤਾਰ ਸਿੰਘ ਜੋਗ, ਬਲਦੇਵ
ਸਿੰਘ ਬੁਰਜਾਂ, ਗੋਪਾਲ ਸ਼ਰਮਾ (ਸਮਾਣਾ) ਪਟਿਆਲਾ, ਜਗਤਾਰ ਸਿੰਘ
ਖੇੜੀ,
ਦਲਬਾਰਾ ਸਿੰਘ ਲਾਂਬਾ, ਮੋਹਮੰਦ
ਕਾਮਿਲ ਸੋਹਾਣਾ, ਮਲਕੀਤ ਸਿੰਘ ਨਾਗਰਾ, ਜਸਮਿੰਦਰ
ਸਿੰਘ ਰਾਓ, ਰਣਜੀਤ ਕੌਰ ਕਾਈਨੌਰ, ਸਕਿੰਦਰ
ਸਿੰਘ ਪੱਲਾ, ਸ਼ਕੁੰਤਲਾ ਦੇਵੀ, ਸੁਖਦੀਪ
ਸਿੰਘ ਨਇਆਂ ਸ਼ਹਿਰ, ਸੰਤੋਖ ਸਿੰਘ ਬੈਨੀਪਾਲ, ਕੇਸਰ
ਸਿੰਘ ਇੰਸਪੈਕਟਰ, ਮਨਦੀਪ ਸਿੰਘ, ਜਸਬੀਰ
ਕੌਰ,
ਸੁਖਪਰੀਤ ਕੌਰ, ਜਸਵਿੰਦਰ
ਸਿੰਘ,
ਸੁਖਵਿੰਦਰ ਸਿੰਘ ਪਠਾਣੀਆਂ, ਮੰਦਰ
ਗਿੱਲ ਸਾਹਿਬਚੰਦੀਆ, ਗੁਰਨਾਮ ਸਿੰਘ ਬਿਜਲੀ, ਅਮਨਦੀਪ ਕੌਰ ਚੰਡੀਗੜ,
ਭਾਗ ਸਿੰਘ ਸ਼ਾਹਪੁਰ, ਕੁਲਵੰਤ
ਸਿੰਘ ਗਿੱਲ, ਬਲਵਿੰਦਰ ਸਿੰਘ ਢਿੱਲੋਂ, ਮੋਹਨ
ਸਿੰਘ ਪ੍ਰੀਤ, ਐਡਵੋਕੇਟ ਨੀਲਮ ਨਾਰੰਗ, ਭਗਤ
ਰਾਮ ਰੰਗਾੜਾ, ਚਰਨਜੀਤ ਕੌਰ ਬਾਠ, ਅਜਮੇਰ
ਸਾਗਰ,
ਸਿਮਰਨਜੀਤ ਕੌਰ, ਵਿਕਰਮਹਜੀਤ
ਸਿੰਘ,
ਖੁਸ਼ਪਰੀਤ ਕੌਰ, ਗੁਰਜੀਤ ਕੌਰ, ਨਿਸ਼ੂ
ਜੀਤ,
ਕੁਲਦੀਪ ਸਿੰਘ ਦੀਪ ਅਤੇ ਐਡਵੋਕੇਟ ਸਰਵਨ ਸਿੰਘ ਆਦਿ
ਨੇ ਵੀ ਹਾਜ਼ਰੀ ਭਰੀ।
ਇਸ
ਭਰਵੇਂ ਸਾਹਿਤਕ ਪ੍ਰੋਗਰਾਮ ਵਿੱਚ ਖਰੜ, ਮੋਹਾਲੀ ਅਤੇ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਭਰ ਤੋਂ ਲੱਗਭਗ 80 ਸਾਹਿਤਕਾਰਾਂ
ਅਤੇ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਭਰੀ। ਛਪਣ ਵਾਲੇ
ਸਾਰੇ 28
ਲੇਖਕਾਂ ਨੂੰ ਦੋ-ਦੋ ਪੁਸਤਕਾਂ ਅਤੇ ਇੱਕ-ਇੱਕ ਸਨਮਾਨ ਚਿੰਨ ਭੇਂਟ ਕੀਤਾ ਗਿਆ।
ਸਾਹਿਤਕ ਸੱਥ ਖਰੜ ਵੱਲੋਂ ਮੁੱਖ ਮਹਿਮਾਨ ਡਾ. ਦਵਿੰਦਰ ਸਿੰਘ ਬੋਹਾ, ਪ੍ਰਧਾਨਗੀ
ਮੰਡਲ ਵਿੱਚ ਰਾਬਿੰਦਰ ਸਿੰਘ ਰੱਬੀ, ਭਜਨ ਸਿੰਘ
ਸ਼ੇਰਗਿੱਲ, ਅਤੇ ਪਰਚਾ ਲੇਖਕ ਸਤਬੀਰ ਕੌਰ ਨੂੰ ਵੀ ਦੋ-ਦੋ ਪੁਸਤਕਾਂ ਅਤੇ ਇੱਕ-ਇੱਕ ਸਨਮਾਨ ਚਿੰਨ ਭੇਂਟ ਕਰਕੇ
ਸਨਮਾਨਿਤ ਕੀਤਾ ਗਿਆ।
ਸਾਹਿਤ ਸਭਾ ਖਮਾਣੇ ਅਤੇ ਪੰਜਾਬੀ ਸਾਹਿਤਕ ਮੰਚ ਚਮਕੌਰ ਸਾਹਿਬ ਦੇ
ਅਹੁਦੇਦਾਰਾਂ/ਮੈਂਬਰਾਂ ਨੇ ਵੀ ਆਪਣੀਆਂ ਪ੍ਰਕਾਸ਼ਿਤ ਪੁਸਤਕਾਂ ਮੁੱਖ ਮਹਿਮਾਨ ਡਾ. ਦਵਿੰਦਰ ਸਿੰਘ
ਬੋਹਾ ਨੂੰ ਭੇਂਟ ਕੀਤੀਆਂ।
No comments:
Post a Comment